ਰੇਸਿਸਟ ਇਨਸੀਡੈਂਟ ਹੈਲਪਲਾਈਨ (ਨਸਲਵਾਦ ਦੀ ਘਟਨਾ ਵਿਚ ਮਦਦ ਕਰਨ ਵਾਲੀ ਲਾਈਨ)
ਮਦਦ ਮੌਜੂਦ ਹੈ
ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਪਿਆਰੇ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਹੈ ਜਾਂ ਤੁਸੀਂ ਇਹ ਹੁੰਦਾ ਦੇਖਿਆ ਹੈ ਤਾਂ ਮਦਦ ਉਪਲਬਧ ਹੈ।
ਕਿਸੇ ਟਰੇਂਡ ਮਾਹਰ ਨਾਲ ਗੱਲ ਕਰਨ ਲਈ ਰੇਸਿਸਟ ਇਨਸੀਡੈਂਟ ਹੈਲਪਲਾਈਨ (ਨਸਲਵਾਦ ਦੀ ਘਟਨਾ ਵਿਚ ਮਦਦ ਕਰਨ ਵਾਲੀ ਲਾਈਨ) ਨੂੰ ਫੋਨ ਕਰੋ ਜੋ ਤੁਹਾਡੇ ਇਲਾਕੇ ਵਿਚ ਤੁਹਾਡੇ ਲਈ ਉਪਲਬਧ ਵਸੀਲਿਆਂ ਦਾ ਪਤਾ ਲਾਉਣ ਵਿਚ ਤੁਹਾਡੀ ਮਦਦ ਕਰੇਗਾ।
ਸੋਮਵਾਰ ਤੋਂ ਸ਼ੁਕਰਵਾਰ ਤੱਕ, ਸਵੇਰ ਦੇ 9 ਵਜੇ ਤੋਂ ਬਾਅਦ ਦੁਪਹਿਰ 5 ਵਜੇ ਤੱਕ (ਪੀ ਟੀ) ਉਪਲਬਧ।
ਇਹ ਮੁਫਤ, ਗੁਪਤ ਅਤੇ 240 ਤੋਂ ਵੱਧ ਬੋਲੀਆਂ ਵਿਚ ਉਪਲਬਧ ਹੈ।
ਰੇਸਿਸਟ ਇਨਸੀਡੈਂਟ ਹੈਲਪਲਾਈਨ ਦਾ ਮਕਸਦ ਐਮਰਜੰਸੀ ਸੇਵਾਵਾਂ ਦੀ ਥਾਂ ਲੈਣਾ ਨਹੀਂ ਹੈ। ਜੇ ਤੁਸੀਂ ਫੌਰੀ ਸੰਕਟ ਜਾਂ ਖਤਰੇ ਵਿਚ ਹੋਵੋ ਤਾਂ 911 ਨੂੰ ਫੋਨ ਕਰੋ।
ਨਸਲਵਾਦੀ ਘਟਨਾ ਕੀ ਹੈ?
ਇਸ ਸ੍ਰੋਤ ਦੇ ਮੰਤਵਾਂ ਲਈ, ਕੋਈ ਨਸਲਵਾਦੀ ਘਟਨਾ ਕਿਸੇ ਵਿਅਕਤੀ ਦੀ ਚਮੜੀ ਦੇ ਰੰਗ ਅਤੇ/ਜਾਂ ਉਸ ਦੇ ਨਸਲੀ-ਸਭਿਆਚਾਰਕ ਪਿਛੋਕੜ ਦੇ ਆਧਾਰ `ਤੇ ਜ਼ਬਾਨੀ ਜਾਂ ਸਰੀਰਕ ਹਮਲਾ, ਸਰਵਿਸ ਦੇਣ ਤੋਂ ਨਾਂਹ, ਧੱਕੇਸ਼ਾਹੀ, ਧਮਕੀ ਜਾਂ ਵਿਤਕਰੇ ਵਾਲਾ ਕੋਈ ਵੀ ਕੰਮ ਹੈ।
ਫੋਨ ਕਦੋਂ ਕਰਨਾ ਹੈ
ਹੈਲਪਲਾਈਨ ਨੂੰ ਫੋਨ ਕਰੋ ਜੇ ਤੁਹਾਨੂੰ ਕਿਸੇ ਨਸਲਵਾਦੀ ਘਟਨਾ ਦਾ ਸਾਹਮਣਾ ਕਰਨਾ ਪਿਆ ਹੈ ਜਾਂ ਜੇ ਤੁਸੀਂ ਇਸ ਘਟਨਾ ਦੇ ਗਵਾਹ ਹੋ – ਭਾਵੇਂ ਇਸ ਗੱਲ ਨੂੰ ਕਿੰਨਾ ਵੀ ਸਮਾਂ ਹੋ ਗਿਆ ਹੋਵੇ।
ਹੈਲਪਲਾਈਨ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰ ਦੇ 9 ਵਜੇ ਤੋਂ ਬਾਅਦ ਦੁਪਹਿਰ 5 ਵਜੇ (ਪੀ ਟੀ) ਤੱਕ ਉਪਲਬਧ ਹੈ। ਇਹ ਬ੍ਰਿਟਿਸ਼ ਕੋਲੰਬੀਆ ਵਿਚ ਹਰ ਇਕ ਲਈ ਉਪਲਬਧ ਹੈ, ਭਾਵੇਂ ਇਮੀਗਰੇਸ਼ਨ ਦਾ ਤੁਹਾਡਾ ਦਰਜਾ ਕੋਈ ਵੀ ਹੋਵੇ।
ਰੇਸਿਸਟ ਇਨਸੀਡੈਂਟ ਹੈਲਪਲਾਈਨ ਐਮਰਜੰਸੀ ਕਾਲਾਂ ਲਈ ਨਹੀਂ ਹੈ। ਜੇ ਤੁਸੀਂ ਫੌਰੀ ਸੰਕਟ ਜਾਂ ਖਤਰੇ ਵਿਚ ਹੋਵੋ ਤਾਂ ਕਿਰਪਾ ਕਰਕੇ 911 ਨੂੰ ਫੋਨ ਕਰੋ।
ਖੁੱਲ੍ਹਣ ਦੇ ਸਮਿਆਂ ਤੋਂ ਬਾਅਦ ਦੇ ਫੋਨ
ਜੇ ਤੁਸੀਂ ਫੌਰੀ ਸੰਕਟ ਜਾਂ ਖਤਰੇ ਵਿਚ ਹੋਵੋ ਤਾਂ ਕਿਰਪਾ ਕਰਕੇ 911 ਨੂੰ ਫੋਨ ਕਰੋ।
ਜੇ ਤੁਹਾਨੂੰ ਲਾਈਨ ਖੁੱਲ੍ਹਣ ਦੇ ਸਮਿਆਂ ਤੋਂ ਬਾਹਰ ਗੈਰ-ਐਮਰਜੰਸੀ ਮਦਦ ਦੀ ਲੋੜ ਹੋਵੇ ਤਾਂ ਕਿਰਪਾ ਕਰਕੇ ਮੈਸੇਜ (ਸੁਨੇਹਾ) ਛੱਡੋ ਅਤੇ ਅਸੀਂ ਤੁਹਾਨੂੰ ਅਗਲੇ ਕਾਰੋਬਾਰ ਵਾਲੇ ਦਿਨ ਵਾਪਸ ਫੋਨ ਕਰਾਂਗੇ।
ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਪ੍ਰਾਈਵੇਸੀ ਅਤੇ ਭੇਤਦਾਰੀ ਦੇ ਸਰੋਕਾਰਾਂ ਕਾਰਨ ਅਸੀਂ ਵੋਆਇਸ ਮੈਸੇਜ ਨਹੀਂ ਛੱਡਦੇ, ਪਰ ਜੇ ਤੁਸੀਂ ਸਾਨੂੰ ਮੈਸੇਜ ਛੱਡਦੇ ਹੋ ਤਾਂ ਅਸੀਂ ਤੁਹਾਡੇ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਸਾਡੇ ਫੋਨ ਚੁੱਕਣ ਤੋਂ ਖੁੰਝ ਜਾਂਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਦੁਬਾਰਾ ਸੰਪਰਕ ਕਰੋ।
ਜੇ ਤੁਸੀਂ ਫੌਰੀ ਸੰਕਟ ਜਾਂ ਖਤਰੇ ਵਿਚ ਹੋਵੋ ਤਾਂ ਕਿਰਪਾ ਕਰਕੇ 911 ਨੂੰ ਫੋਨ ਕਰੋ।
ਜੇ ਤੁਹਾਨੂੰ ਲਾਈਨ ਖੁੱਲ੍ਹਣ ਦੇ ਸਮਿਆਂ ਤੋਂ ਬਾਹਰ ਗੈਰ-ਐਮਰਜੰਸੀ ਮਦਦ ਦੀ ਲੋੜ ਹੋਵੇ ਤਾਂ ਕਿਰਪਾ ਕਰਕੇ ਮੈਸੇਜ (ਸੁਨੇਹਾ) ਛੱਡੋ ਅਤੇ ਅਸੀਂ ਤੁਹਾਨੂੰ ਅਗਲੇ ਕਾਰੋਬਾਰ ਵਾਲੇ ਦਿਨ ਵਾਪਸ ਫੋਨ ਕਰਾਂਗੇ।
ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਪ੍ਰਾਈਵੇਸੀ ਅਤੇ ਭੇਤਦਾਰੀ ਦੇ ਸਰੋਕਾਰਾਂ ਕਾਰਨ ਅਸੀਂ ਵੋਆਇਸ ਮੈਸੇਜ ਨਹੀਂ ਛੱਡਦੇ, ਪਰ ਜੇ ਤੁਸੀਂ ਸਾਨੂੰ ਮੈਸੇਜ ਛੱਡਦੇ ਹੋ ਤਾਂ ਅਸੀਂ ਤੁਹਾਡੇ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਸਾਡੇ ਫੋਨ ਚੁੱਕਣ ਤੋਂ ਖੁੰਝ ਜਾਂਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਦੁਬਾਰਾ ਸੰਪਰਕ ਕਰੋ।
ਤੁਹਾਡੇ ਫੋਨ ਕਰਨ `ਤੇ ਕੀ ਹੁੰਦਾ ਹੈ
ਜਦੋਂ ਤੁਸੀਂ 1-833-457-5463 `ਤੇ ਫੋਨ ਕਰਦੇ ਹੋ ਤਾਂ ਤੁਹਾਨੂੰ ਸਿੱਧਾ ਸਟਾਫ ਦੇ ਕਿਸੇ ਮੈਂਬਰ ਨਾਲ ਜੋੜਿਆ ਜਾਵੇਗਾ ਜਿਸ ਨੇ ਸਦਮੇ ਦੇ ਅਨੁਭਵ ਅਤੇ ਸਭਿਆਚਾਰਕ ਸੰਵੇਦਨਸ਼ੀਲਤਾ ਦੀ ਟਰੇਨਿੰਗ ਪੂਰੀ ਕੀਤੀ ਹੁੰਦੀ ਹੈ।
ਓਪਰੇਟਰ ਇਹ ਕਰ ਸਕਦਾ ਹੈ:
- ਤੁਹਾਡੇ ਅਨੁਭਵ ਨੂੰ ਸੁਣ ਸਕਦਾ ਹੈ,
- ਮਦਦ ਕਰਨ ਵਾਲੀਆਂ ਸਥਾਨਕ ਸੇਵਾਵਾਂ ਬਾਰੇ ਜਾਣਕਾਰੀ ਦੇ ਸਕਦਾ ਹੈ,
- ਤੁਹਾਡੇ ਆਰਾਮ ਦੇ ਪੱਧਰ ਦੇ ਆਧਾਰ `ਤੇ ਤੁਹਾਨੂੰ ਅਗਲੇ ਕਦਮਾਂ ਬਾਰੇ ਸੇਧ ਦੇ ਸਕਦਾ ਹੈ, ਅਤੇ
- ਤੁਹਾਡੀ ਸਹਿਮਤੀ ਨਾਲ, ਤੁਹਾਨੂੰ ਉਨ੍ਹਾਂ ਸੇਵਾਵਾਂ ਕੋਲ ਭੇਜ ਸਕਦਾ ਹੈ ਜਿਹੜੀਆਂ ਤੁਹਾਡੀਆਂ ਲੋੜਾਂ ਨਾਲ ਸਭ ਤੋਂ ਬਿਹਤਰ ਮੇਲ ਖਾਂਦੀਆਂ ਹਨ।
ਮਦਦ 240 ਨਾਲੋਂ ਜ਼ਿਆਦਾ ਬੋਲੀਆਂ ਵਿਚ ਉਪਲਬਧ ਹੈ, ਇਸ ਲਈ ਆਪਣੇ ਫੋਨ ਦਾ ਜਵਾਬ ਦੇਣ ਵਾਲੇ ਵਿਅਕਤੀ ਨੂੰ ਆਪਣੀ ਤਰਜੀਹੀ ਬੋਲੀ ਬਾਰੇ ਦੱਸੋ।
ਅਸੀਂ ਮਦਦ ਕਰਨ ਲਈ ਤਿਆਰ ਹਾਂ। ਮਦਦ ਇੱਥੇ ਹੈ।
ਮੁਫਤ। ਗੁਪਤ। ਸਦਮੇ ਦੀ ਜਾਣਕਾਰੀ ਰੱਖਣ ਵਾਲੀ।
ਸਰਵਿਸ ਦੇਣ ਵਾਲਿਆਂ ਲਈ ਜਾਣਕਾਰੀ
ਅਸੀਂ ਸੂਬੇ ਭਰ ਦੀਆਂ ਉਨ੍ਹਾਂ ਕਮਿਊਨਟੀ-ਆਧਾਰਿਤ ਸੰਸਥਾਵਾਂ, ਮੂਲ ਨਿਵਾਸੀ ਲੋਕਾਂ ਦੀ ਅਗਵਾਈ ਵਾਲੀਆਂ ਸੰਸਥਾਵਾਂ, ਅਤੇ ਜ਼ਮੀਨ ਆਧਾਰਿਤ ਨੇਸ਼ਨਜ਼ ਨੂੰ ਯੂਨਾਈਟਿਡ ਵੇਅ ਬੀ ਸੀ ਦੇ ਵੈੱਬਸਾਈਟ `ਤੇ ਜਾ ਕੇ ਇਸ ਪ੍ਰੋਗਰਾਮ ਅਤੇ ਇਸ ਦੇ ਮੌਕਿਆਂ ਬਾਰੇ ਜ਼ਿਆਦਾ ਜਾਣਨ ਦਾ ਸੱਦਾ ਦਿੰਦੇ ਹਾਂ ਜਿਹੜੀਆਂ ਨਸਲਵਾਦੀ ਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਿਚ ਮਾਹਰ ਹਨ।
Helpline Information and Opportunitiesਰੇਸਿਸਟ ਇਨਸੀਡੈਂਟ ਹੈਲਪਲਾਈਨ ਬਾਰੇ
ਰੇਸਿਸਟ ਇਨਸੀਡੈਂਟ ਹੈਲਪਲਾਈਨ (ਆਰ ਆਈ ਐੱਸ ਐੱਲ) ਉਨ੍ਹਾਂ ਲੋਕਾਂ ਲਈ ਸਭਿਆਚਾਰਕ ਤੌਰ `ਤੇ ਇਕ ਸੁਰੱਖਿਅਤ ਅਤੇ ਸਦਮਿਆਂ ਦੀ ਜਾਣਕਾਰੀ ਰੱਖਣ ਵਾਲਾ ਸ੍ਰੋਤ ਹੈ ਜਿਨ੍ਹਾਂ ਨੂੰ ਕਿਸੇ ਨਸਲੀ ਘਟਨਾ ਦਾ ਅਨੁਭਵ ਹੋਇਆ ਹੈ ਜਾਂ ਉਨ੍ਹਾਂ ਨੇ ਇਹ ਹੁੰਦੀ ਦੇਖੀ ਹੈ, ਪਰ ਜਿਹੜੇ ਇਸ ਦੀ ਪੁਲੀਸ ਕੋਲ ਰਿਪੋਰਟ ਨਹੀਂ ਕਰਨਾ ਚਾਹੁੰਦੇ ਹੋ ਸਕਦੇ ਹਨ ਜਾਂ ਇਹ ਨਹੀਂ ਜਾਣਦੇ ਹੋ ਸਕਦੇ ਹਨ ਕਿ ਇਸ ਦੀ ਪੁਲੀਸ ਕੋਲ ਰਿਪੋਰਟ ਕਿਵੇਂ ਕਰਨੀ ਹੈ। ਇਹ ਹੈਲਪਲਾਈਨ ਇਹ ਪੱਕਾ ਕਰਦੀ ਹੈ ਕਿ ਹਰ ਕੋਈ ਉਸ ਜਾਣਕਾਰੀ ਅਤੇ ਮਦਦ ਤੱਕ ਪਹੁੰਚ ਕਰ ਸਕਦਾ ਹੈ ਜੋ ਉਹ ਚਾਹੁੰਦੇ ਹਨ ਅਤੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ।
ਫੋਨਾਂ ਦੇ ਜਵਾਬ ਟਰੇਂਡ ਮਾਹਰਾਂ ਵਲੋਂ ਦਿੱਤੇ ਜਾਂਦੇ ਹਨ ਜਿਹੜੇ ਸੁਣਨਗੇ ਅਤੇ ਸੂਬੇ ਭਰ ਵਿਚਲੀਆਂ ਉਨ੍ਹਾਂ ਕਮਿਊਨਟੀ-ਆਧਾਰਿਤ ਸੰਸਥਾਵਾਂ ਬਾਰੇ ਜਾਣਕਾਰੀ ਅਤੇ ਰੈਫਰਲਜ਼ ਦੇਣਗੇ ਜਿਹੜੀਆਂ ਨਸਲੀ ਘਟਨਾਵਾਂ ਦੇ ਸੰਬੰਧ ਵਿਚ ਮਦਦ ਕਰਦੀਆਂ ਹਨ ਅਤੇ ਨਸਲਵਾਦ ਦੇ ਵਿਰੋਧ, ਵੰਨ-ਸੁਵੰਨਤਾ, ਨਿਰਪੱਖਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹ ਦਿੰਦੀਆਂ ਹਨ।
ਰੇਸਿਸਟ ਇਨਸੀਡੈਂਟ ਹੈਲਪਲਾਈਨ ਤੋਂ ਇਕੱਤਰ ਕੀਤੇ ਗਏ ਗੁਮਨਾਮ ਡੇਟਾ ਦੀ ਵਰਤੋਂ, ਸੂਬੇ ਦੇ ਨਸਲਵਾਦ-ਵਿਰੋਧੀ ਪ੍ਰੋਗਰਾਮਾਂ, ਸੇਵਾਵਾਂ ਅਤੇ ਉੱਦਮਾਂ ਦੀ ਮਦਦ ਕਰਨ, ਉਨ੍ਹਾਂ ਨੂੰ ਸੇਧ ਦੇਣ ਅਤੇ ਵਧਾਉਣ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਹੋਰ ਨਸਲਵਾਦ ਵਿਰੋਧੀ ਉੱਦਮਾਂ ਤੋਂ ਇਕੱਠੀ ਕੀਤੀ ਗਈ ਸੂਝ ਦੇ ਨਾਲ ਕੀਤੀ ਜਾਵੇਗੀ।
ਰੇਸਿਸਟ ਇਨਸੀਡੈਂਟ ਹੈਲਪਲਾਈਨ ਨੂੰ ਯੂਨਾਈਟਿਡ ਵੇਅ ਬ੍ਰਿਟਿਸ਼ ਕੋਲੰਬੀਆ ਦੀ ਸਾਂਝਦਾਰੀ ਨਾਲ ਅਟਾਰਨੀ ਜਨਰਲ ਦੀ ਮਨਿਸਟਰੀ ਦੀ ਮਲਟੀਕਲਚਰਲਿਜ਼ਮ ਐਂਡ ਐਂਟੀ-ਰੇਸਿਜ਼ਮ ਬਰਾਂਚ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਇਨ੍ਹਾਂ ਵਲੋਂ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਇਹ ਬੀ.ਸੀ. ਭਰ ਦੀਆਂ ਸਮਰਪਿਤ ਕਮਿਊਨਟੀ ਸੰਸਥਾਵਾਂ ਨਾਲ ਕੰਮ ਕਰਦੀ ਹੈ।
ਸੂਬੇ ਭਰ ਵਿਚਲੇ ਭਾਈਚਾਰਿਆਂ ਦੀ ਸੇਵਾ ਕਰਨ ਵਿਚ ਸਾਡੀ ਮਦਦ ਕਰੋ।
ਇਹ ਫਾਰਮ ਸਿਰਫ ਵਿਚਾਰ ਦੇਣ ਲਈ ਹੈ। ਜੇ ਤੁਸੀਂ ਕਿਸੇ ਨਸਲਵਾਦੀ ਘਟਨਾ ਬਾਰੇ ਕਿਸੇ ਮਾਹਰ ਨਾਲ ਗੱਲ ਕਰਨਾ ਜਾਂ ਮਦਦ ਕਰਨ ਵਾਲੀਆਂ ਸੇਵਾਵਾਂ ਨਾਲ ਜੁੜਨਾ ਚਾਹੁੰਦੇ ਹੋਵੋ ਤਾਂ 1-833-HLP-LINE (457-5463) ਨੂੰ ਫੋਨ ਕਰੋ।